ਹਰਿਆਣਾ ਖ਼ਬਰਾਂ

ਸਾਹਾ ਇੰਡਸਟ੍ਰਿਅਲ ਏਰਿਆ ਵਿਸਤਾਰ ਦੀ ਪ੍ਰਕ੍ਰਿਆ ਫਿਰ ਹੋਵੇਗੀ ਸ਼ੁਰੂ, 2600 ਏਕੜ ਭੁਮੀ ਦਾ ਹੋਵੇਗਾ ਰਾਖਵਾਂ  ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ

ਚੰਡੀਗੜ੍ਹ ( ਜਸਟਿਸ ਨਿਊਜ਼  )

ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੈ ਕਿਹਾ ਕਿ ਅੰਬਾਲਾ ਕੈਂਟ ਇਲਾਕੇ ਵਿੱਚ ਉਦਯੋਗਿਕ ਵਿਕਾਸ ਨੂੰ ਨਵੀਂ ਗਤੀ ਦੇਣ ਲਈ ਸਰਕਾਰ ਨੇ ਠੋਸ ਕਦਮ ਚੁੱਕੇ ਹਨ। ਇਸੀ ਲੜੀ ਵਿੱਚ ਸਾਹਾ ਇੰਡਸਟ੍ਰਿਅਲ ਏਰਿਆ ਦੇ ਨਾਲ ਸਥਿਤ ਲਗਭਗ 2600 ਏਕੜ ਭੁਮੀ ਦੇ ਰਾਖਵਾਂ ਦੀ ਪ੍ਰਕ੍ਰਿਆ ਜਲਦੀ ਹੀ ਮੁੜ ਸ਼ੁਰੂ ਕੀਤੀ ਜਾਵੇਗੀ।

ਉਨ੍ਹਾਂ ਨੇ ਦਸਿਆ ਕਿ ਪ੍ਰਸਤਾਵਿਤ ਭੁਮੀ ‘ਤੇ ਨਵਾਂ ਇੰਡਸਟ੍ਰਿਅਲ ਏਰਿਆ ਅਤੇ ਲਾਜਿਸਟਿਕ ਪਾਰਕ ਵਿਕਸਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੋਲ ਹੀ ਰੇਲਵੇਵੱਲੋਂ ਫ੍ਰੇਟ ਟਰਮੀਨਲ (ਮਾਲ ਢੁਆਈ ਟਰਮੀਨਲ) ਬਨਾਉਣ ਦੀ ਪ੍ਰਕ੍ਰਿਆ ਵੀ ਪ੍ਰਗਤੀ ‘ਤੇ ਹੈ। ਇੰਡਸਟ੍ਰਿਅਲ ਏਰਿਆ, ਲਾਜਿਸਟਿਕ ਪਾਰਕ ਅਤੇ ਫ੍ਰੇਟ ਟਰਮੀਨਲ ਇੱਕਠੇ ਵਿਕਸਿਤ ਹੋਣ ਨਾਲ ਨਾ ਸਿਰਫ ਉਦਮਾਂ ਨੂੰ ਸਮੂਚੀ ਸਹੂਲਤਾਂ ਉਪਲਬਧ ਹੋਣਗੀਆਂ ਸਗੋ ਖੇਤਰੀ ਉਦਯੋਗਿਕ ਢਾਂਚਾ ਮਜਬੂਤ ਹੋਵੇਗਾ ਅਤੇ ਸਿੱਧੇ ਤੇ ਅਸਿੱਧੇ ਰੂਪ ਨਾਲ ਹਜਾਰਾਂ ਨਵੇਂ ਰੁਜਗਾਰ ਮੌਕੇ ਵੀ ਸ੍ਰਿਜਤ ਹੋਣਗੇ।

ਊਰਜਾ ਮੰਤਰੀ ਨੇ ਇਸ ਸਬੰਧ ਵਿੱਚ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੂੰ ਮੌਕੇ ‘ਤੇ ਹੀ 2600 ਏਕੜ ਭੂਮੀ ਰਾਖਵਾਂ ਦੀ ਪ੍ਰਕ੍ਰਿਆ ਮੁੜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਸ੍ਰੀ ਵਿਜ ਨੇ ਕਿਹਾ ਕਿ ਚੋਣਾਂ ਦੇ ਕਾਰਨ ਇਹ ਪ੍ਰਕ੍ਰਿਆ ਪਹਿਲਾਂ ਤੋਂ ਰੁਕੀ ਹੋਈ ਸੀ, ਜਿਸ ਨੂੰ ਹੁਣ ਜਲਦੀ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦਸਿਆ ਕਿ ਕਈ ਕਿਸਾਨ ਇਸ ਭੂਮੀ ਨੂੰ ਸਰਕਾਰ ਨੇ ਦੇਣ ਦੇ ਇਛੁੱਕ ਹਨ ਅਤੇ ਇਸ ਦੇ ਲਈ ਪਹਿਲਾਂ ਵੀ ਈ-ਭੂੈਮੀ ਪੋਰਟਲ ‘ਤੇ ਬਿਨੈ ਵੀ ਕੀਤੇ ਗਏ ਸਨ।

ਇਸ ਮੌਕੇ ‘ਤੇੇ ਉਦਮੀਆਂ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਸਾਹਾ ਇੰਡਸਟ੍ਰਿਅਲ ਏਰਿਆ ਦੇ ਕੋਲ ਉਦਯੋਗ ਸਥਾਪਿਤ ਕਰਨ ਲਈ ਭੁਮੀ ਉਪਲਬਧ ਕਰਵਾਏ ਤਾਂ ਉਹ ਆਪਣੇ ਉਦਯੋਗ ਸਥਾਪਿਤ ਕਰਨ ਲਈ ਤਿਆਰ ਹੈ। ਇਸ ‘ਤੇ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਸਰਕਾਰ ਉਨ੍ਹਾਂ ਦੇ ਹਿੱਤਾਂ ਨੁੰ ਧਿਆਨ ਵਿੱਚ ਰੱਖ ਕੇ ਕੰਮ ਕਰ ਰਹੀ ਹੈ।

ਸ੍ਰੀ ਵਿਜ ਨੈ ਕਿਹਾ ਕਿ ਸਾਹਾ ਵਿੱਚ ਇੰਡਸਟ੍ਰਿਅਲ ਏਰਿਆ, ਲਾਜਿਸਟਿਕ ਪਾਰਕ ਅਤੇ ਫੇ੍ਰਟ ਟਰਮੀਨਲ ਦਾਆਪਸੀ ਤਾਲਮੇਲ ਖੇਤਰੀ ਉਦਯੋਗਾਂ ਲਈ ਵਰਦਾਨ ਸਾਬਤ ਹੋਵੇਗਾ। ਇਸ ਨਾਲ ਉਤਪਾਦਨ, ਟ੍ਰਾਂਸਪੋਰਟ ਅਤੇ ਨਿਰਯਾਤ ਸਬੰਧੀ ਗਤੀਵਿਧੀਆਂ ਨੂੰ ਨਵੀਂ ਗਤੀ ਮਿਲੇਗੀ ਅਤੇ ਨਿਵੇਸ਼ਕਾਂ ਨੂੰ ਵੱਧ ਸਹੁਲਤਾ ਹੌਣਗੀਆਂ।

ਕੌਮਾਂਤਰੀ ਗੀਤਾ ਮਹੋਤਸਵ ਨਾਲ ਕੁਰੂਕਸ਼ੇਤਰ ਅਤੇ ਬਾਲੀ ਇੰਡੋਨੇਸ਼ਿਆ ਦੇ ਵਿੱਚ ਸ਼ੁਰੂ ਹੋਵੇਗਾ ਸਭਿਆਚਾਰਕ ਵਿਰਾਸਤ ਦਾ ਨਵਾਂ ਅਧਿਆਏ  ਗੀਤਾ ਮਨੀਸ਼ੀ ਸਵਾਮੀ ਗਿਆਨ

ਚੰਡੀਗੜ੍ਹ  ( ਜਸਟਿਸ ਨਿਊਜ਼ )

ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਕਿਹਾ ਕਿ ਇੰਡੋਨੇਸ਼ਿਆ ਬਾਲੀ ਵਿੱਚ ਕੌਮਾਂਤਰੀ ਗੀਤਾ ਮਹੋਤਸਵ ਨਾਲ ਕੁਰੂਕਸ਼ੇਤਰ ਅਤੇ ਬਾਲੀ ਵਿਚਕਾਰ ਸਭਿਆਚਾਰਕ ਵਿਰਾਸਤ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ। ਇਸ ਸਭਿਆਚਾਰਕ ਅਧਿਆਏ ਦੇ ਨਾਲ ਇੰਡੋਨੇਸ਼ਿਆ ਅਤੇ ਭਾਰਤ ਅਤੇ ਹਰਿਆਣਾ ਦੇ ਵਿੱਚ ਇੱਕ ਨਵੇਂ ਸਬੰਧਾਂ ਦੀ ਵੀ ਸ਼ੁਰੂਆਤ ਹੋਈ ਹੈ। ਇੰਨ੍ਹੀ ਸਭਿਆਚਾਰਕ ਮੁੱਲਾਂ ਨੂੰ ਅੱਗੇ ਵਧਾਉਣ ਲਈ ਇੰਡੋਨੇਸ਼ਿਆ ਦੇ ਰਾਜਪਾਲ ਵੱਲੋਂ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਮਹਾਰਿਸ਼ੀ ਮਾਰਕੰਢੇ ਦੇ ਨਾਮ ‘ਤੇ ਕਲਚਰਲ ਸੈਂਟਰ ਵਿਕਸਿਤ ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।

ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਇੰਡੋਨੇਸ਼ਿਆ ਬਾਲੀ ਵਿੱਚ ਛੇਵੇਂ ਕੌਮਾਂਤਰੀ ਗੀਤਾ ਮਹੋਤਸਵ ਦੇ ਸਮਾਪਨ ਸਮਾਰੋਹ ‘ਤੇ ਬੋਲ ਰਹੇ ਸਨ। ਇਸ ਤੋਂ ਪਹਿਲਾਂ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ, ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਵਿਦੇਸ਼ ਮੰਤਰਾਲਾ ਦੱਖਣ ਖੇਤਰ ਦੀ ਸਕੱਤਰ ਡਾ. ਨੀਨਾ ਮਲਹੋਤਰਾ, ਹਰਿਆਣਾ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ, ਬਾਲੀ ਵਿੱਚ ਭਾਰਤ ਦੇ ਸੀਜੀਆਈ ਡਾ. ਸ਼ਸ਼ਾਂਕ ਵਿਕਰਮ ਨੇ ਛੇਵੇਂ ਕੌਮਾਂਤਰੀ ਗੀਤਾ ਮਹੋਤਸਵ ਦੇ ਸਮਾਪਨ ਸਮਾਰੋਹ ਵਿੱਚ ਪਵਿੱਤਰ ਗ੍ਰੰਥ ਗੀਤਾ ਦਾ ਪੂਜਨ ਕੀਤਾ ਅਤੇ ਵਿਧੀਵਤ ਰੂਪ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਵਿੱਚ ਪਦਮਸ਼੍ਰੀ ਇੰਦਰਾ ਉਦਿਆਨਾ ਵੱਲੋਂ ਇੰਡੋਨੇਸ਼ਿਆ ਦੇ ਨੌਜੁਆਨ ਕਲਾਕਾਰਾਂ ਨੇ ਬਿਹਤਰੀਨ ਸਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਗੀ ਦਿੱਤੀ ਅਤੇ ਨਾਲ ਹੀ ਕਾਲੀਨ ਭਗਤੀ ਸੰਗੀਤ ਵਿੱਚ ਸ਼ਾਨਦਾਰ ਪੇਸ਼ਗੀ ਦੇ ਕੇ ਸੱਭਦਾ ਮਨ ਮੋਹ ਲਿਆ। ਇਸ ਸਮਾਪਨ ਸਮਾਰੋਹ ਤੋਂ ਪਹਿਲਾਂ ਗੀਤਾ ਮਨੀਸ਼ੀ ਸਵਾਮੀ ਗਿਆਨਾਨਦ ਮਹਾਰਾਜ ਨੇ ਬਾਲੀ ਦੇ ਰਾਜਪਾਲ ਨਿਵਾਸ ‘ਤੇ ਬਾਲੀ ਦੇ ਰਾਜਪਾਲ ਆਈ ਵਾਇਨ ਕੋਸਟਰ ਨੂੰ ਪਵਿੱਤਰ ਗ੍ਰੇਥ ਗੀਤਾ ਭੇਂਟ ਕੀਤੀ ਹੈ।

ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੈ ਇੰਡੋਨੇਸ਼ਿਆ ਸਰਕਾਰ ਅਤੇ ਨਾਗਰਿਕਾਂ ਦਾ ਤਹੇ ਦਿਨ ਤੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ, ਕੁਰੂਕਸ਼ੇਤਰ ਵਿਕਾਸ ਬੋਰਡ ਅਤੇ ਜੀਓ ਗੀਤਾ ਦੇ ਸਰਪ੍ਰਸਤੀ ਹੇਠ ਇੰਡੋਨੇਸ਼ਿਆ ਬਾਲੀ ਵਿੱਚ ਛੇਵੇਂ ਕੌਮਾਂਤਰੀ ਗੀਤਾ ਮਹੋਤਸਵ ਦਾ ਇਤਿਹਾਸਕ ਢੰਗ ਨਾਲ ਪ੍ਰੋਗਰਾਮ ਦਾ ਸਫਲ ਆਯੋਜਨ ਹੋਇਆ। ਇੰਨ੍ਹਾਂ ਤਿੰਨ ਦਿਨਾਂਵਿੱਚ ਚੰਗੇ ਤਜਰਬੇ ਰਹੇ ਅਤੇ ਇਹ ਇੱਕ ਉਤਸਵ ਹੀ ਨਹੀਂ ਸੋਗ ਭਾਰਤ ਅਤੇ ਇੰਡੋਨੇਸ਼ਿਆ ਦੇ ਸਭਿਆਚਾਰਕ ਸਬੰਧਾਂ ਨੂੰ ਮਜਬੂਤ ਕਰਨ ਦਾ ਇੱਕ ਮਾਧਿਅਮ ਬਣੇਗਾ। ਇਸ ਮਹੋਤਸਵ ਨਾਲ ਆਰਥਕ ਦ੍ਰਿਸ਼ਟੀ ਦੇ ਨਾਲ -ਨਾਲ ਸਭਿਆਚਾਰਕ ਮੁੱਲਾਂ ਨੂੰ ਵੀ ਮਹਤੱਵ ਮਿਲੇਗਾ। ਇਸ ਨਾਲ ਭਾਰਤ ਅਤੇ ਇੰਡੋਨੇਸ਼ਿਆ ਦੇ ਵਿੱਚ ਚੰਗੇ ਦਿਨਾਂ ਦੀ ਨਵੀਂ ਸ਼ੁਰੂਆਤ ਵੀ ਹੋਈ ਹੈ।

ਉਨ੍ਹਾਂ ਨੈ ਕਿਹਾ ਕਿ ਕੁਰੂਕਸ਼ੇਤਰ ਅਤੇ ਬਾਲੀ ਅਤੇ ਇੰਡੋਨੇਸ਼ਿਆ ਅਤੇ ਭਾਰਤ ਤੇ ਹਰਿਆਣਾ ਦੇ ਵਿੱਚ ਸਭਿਆਚਾਰਕ ਦ੍ਰਿਸ਼ਟੀ ਨਾਲ ਇੱਕ ਨਵੇਂ ਅਧਿਆਏ ਦੀ ਵੀ ਸ਼ੁਰੂਆਤ ਹੋਈਪ ਹੈ। ਇਸ ਮਹੋਤਸਵ ਦੀ ਮਹਤੱਤਾ ਨੂੰ ਦੇਖਦੇ ਹੋਏ ਇੰਡੋਨੇਸ਼ਿਆ ਬਾਲੀ ਦੇ ਰਾਜਪਾਲ ਵੱਲੋਂ ਕੁਰੂਕਸ਼ੇਤਰ ਵਿੱਚ ਮਹਾਰਿਸ਼ੀ ਮਾਰਕੰਢੇਯ ਦੇ ਨਾਮ ਨਾਲ ਕਲਚਰਲ ਸੈਂਟਰ ਵਿਕਸਿਤ ਕਰਨ ਦਾ ਪ੍ਰਸਤਾਵ ਵੀ ਆਇਆ ਹੈ। ਇਸ ਮਹਤੋਸਵ ਦੇ ਸਮਾਪਨ ਸਮਾਰੋਹ ਵਿੱਚ ਵਿਸ਼ਵ ਗੀਤਾ ਪਾਠ ਵਿੱਚ ਇੰਡੋਨੇਸ਼ਿਆ ਦੇ ਨੌਜੁਆਨਾਂ ਨੈ 12ਵੇਂ ਅਧਿਆਏ ਦਾ ਸੰਸਕ੍ਰਿਤ ਵਿੱਚ ਚੰਗਾ ਉਚਾਰਣ ਪੇਸ਼ ਕਰ ਕੇ ਸੱਭ ਨੂੰ ਹੈਰਾਨ ਕੀਤਾ ਹੈ। ਇਸ ਮਹੋਤਸਵ ਦੇ ਸਮਾਪਨ ‘ਤੇ ਸਮੁੰਦਰ ਦੇ ਕਿਨਾਰੇ ਪਵਿੱਤਰ ਗੇ੍ਰਥ ਗੀਤਾ ਦੀ ਮਹਾਆਰਤੀ ਵਿੱਚ ਵੱਖ-ਵੱਖ ਦੇਸ਼ਾਂ ਦੇ ਸ਼ਰਧਾਲੂ ਸ਼ਾਮਿਲ ਹੋਏ ਅਤੇ ਸਾਰਿਆਂ ਨੇ ਮੰਤਰਾਂ ਦਾ ਉਚਾਰਣ ਦੇ ਵਿੱਚ ਹਵਨ ਯੱਗ ਵਿੱਚ ਆਹੂਤੀ ਪਾਈ।

ਕੁਰੂਕਸ਼ੇਤਰ ਵਿੱਚ ਮਹਾਰਿਸ਼ੀ ਮਾਰਕੰਢੇਯ ਦੇ ਨਾਮ ‘ਤੇ ਸਭਿਆਚਾਰਕ ਕੇਂਦਰ ਵਿਕਸਿਤ ਕਰਨ ਦੀ ਯੋਜਨਾ ਹੋਵੇਗਾ ਤਿਆਰ  ਡਾ. ਅਰਵਿੰਦ ਸ਼ਰਮਾ

ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਇੰਡੋਨੇਸ਼ਿਆ ਦੇ ਬਾਲੀ ਵਿੱਚ ਛੇਵੇਂ ਕੌਮਾਂਤਰੀ ਗੀਤਾ ਮਹੋਤਸਵ ਦੇ ਸਫਲ ਆਯੋਜਨ ‘ਤੇ ਆਯੋਜਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇੰਡੋਨੇਸ਼ਿਆ ਦੀ ਧਰਤੀ ਤੋਂ ਵਿਸ਼ਵ ਦੇ ਕੌਨੇ-ਕੌਨੇ ਵਿੱਚ ਪਵਿੱਤਰ ਗ੍ਰੇਥ ਗੀਤਾ ਦੇ ਉਪਦੇਸ਼ ਪਹੁੰਚਣਗੇ। ਇਸ ਤਿੰਨ ਦਿਨਾਂ ਦੇ ਗੀਤਾ ਮਹੋਤਸਵ ਦੌਰਾਨ ਉਪਲਬਧੀਆਂ ਦੇਖਣ ਨੂੰ ਮਿਲੀਆਂ ਹਨ। ਇਸ ਮਹੋਤਸਵ ਦੌਰਾਨ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਮਹਾਰਿਸ਼ੀ ਮਾਰਕੰਢੈਯ ਦੇ ਨਾਮ ‘ਤੇ ਸਭਿਆਚਾਰਕ ਕੇਂਦਰ ਬਨਾਉਣ ਦਾ ਜੋ ਪ੍ਰਸਤਾਵ ਇੰਡੋਨੇਸ਼ਿਆ ਬਲਾੀ ਦੇ ਵੱਲੋਂ ਆਇਆ ਹੈ, ਇਸ ਯੋਜਨਾ ਨੂੰ ਸਰਕਾਰ ਰਾਹੀਂ ਅਮਲੀਜਾਮਾ ਪਹਿਨਾਉਣ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਤੋਂ ਪ੍ਰੇਰਿਤ ਹੋ ਕੇ ਸੂਬਾ ਸਰਕਾਰ ਨੇ ਲਿਸਟਿਡ ਗਾਂਸ਼ਾਲਾਵਾਂ ਨੂੰ 80 ਕਰੋੜ ਰੁਪਏ ਦਾ ਬਜਟ ਉਪਲਬਧ ਕਰਵਾਉਣ ਦਾ ਕੰਮ ਕੀਤਾ ਹੈ। ਇਸ ਸਰਕਾਰ ਨੇ 2014 ਦੇ ਬਾਅਦ ਗਾਂ ਮਾਤਾ ਦੇ ਸਰੰਖਣ ਅਤੇ ਸੰਵਰਧਨ ਦੇ ਲਈ ਵਰਨਣਯੋਗ ਕੰਮ ਕੀਤੇ ਹਨ। ਇਸ ਮਹੋਤਸਵ ਵਿੱਚ ਯੂਕੇ, ਯੂਐਸਏ, ਸਪੇਨ ਅਤੇ ਕਈ ਹੋਰ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ ਅਤੇ ਇਸ ਮਹੋਤਸਵ ਦੇ ਹਰ ਲੰਮ੍ਹੇ ਨੂੰ ਯਾਦਗਾਰ ਬਣਾਇਆ। ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਭਾਰਤ ਸਰਕਾਰ ਵੱਲੋਂ 40 ਦੇਸ਼ ਵਿੱਚ ਕੌਮਾਂਤਰੀ ਗੀਤਾ ਮਹੋਤਸਵ ਮਨਾਇਆ ਜਾਵੇਗਾ ਅਤੇ ਕੁਰੂਕਸ਼ੇਤਰ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਵੱਖ-ਵੱਖ ਦੇਸ਼ਾਂ ਦੇ 23 ਤੋਂ ਵੱਧ ਸਕਾਲਰ ਤਿੰਨ ਦਿਨ ਲਈ ਬੁਲਾਏ ਜਾ ਰਹੇ ਹਨ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਇੱਕ ਸਪੇੈਸ਼ਲ ਡੇਲੀਗੇਸ਼ਨ ਜਿਸ ਵਿੱਚ ਵਿਦੇਸ਼ ਮੰਤਰਾਲਾ ਦੱਖਣ ਖੇਤਰ ਦੀ ਸਕੱਤਰ ਡਾ. ਨੀਨਾ ਮਲਹੋਤਰਾ ਅਤੇ ਜੁਆਇੰਟ ਸੈਕੇ੍ਰੇਟਰੀ ਕੌਮਾਂਤਰੀ ਗੀਤਾ ਮਹੋਤਸਵ ਬਾਲੀ ਵਿੱਚ ਹਿੱਸਾ ਲੈਣ ਆਏ।

ਕੁਰੂਕਸ਼ੇਤਰ ਕੌਮਾਂਤਰੀ ਗੀਤਾ ਮਹੋਤਸਵ ਵਿੱਚ ਵੱਖ-ਵੱਖ ਦੇਸ਼ਾਂ ਦੇ ਪਹੁੰਚਣਗੇ 23 ਸਕਾਲਰ

ਵਿਦੇਸ਼ ਮੰਤਰਾਲਾ ਦੱਖਣ ਖੇਤਰ ਦੀ ਸਕੱਤਰ ਡਾ. ਨੀਨਾ ਮਲਹੋਤਰਾ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ ਕੁਰੂਕਸ਼ੇਤਰ ਵਿੱਚ ਇਸ ਸਾਲ ਵਿਦੇਸ਼ ਮੰਤਰਾਲਾ ਵੱਲੋਂ ਵੱਖ-ਵੱਖ ਦੇਸ਼ਾਂ ਦੇ 23 ਸਕਾਲਰ ਪਹੁੰਚਣਗੇ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲਾ ਵੱਲੋਂ ਕੁਰੂਕਸ਼ੇਤਰ ਕੌਮਾਂਤਰੀ ਗੀਤਾ ਮਹੋਤਸਵ ਦੇ ਪ੍ਰੋਗਰਾਮਾਂ ਦਾ ਆਯੋਜਨ 40 ਦੇਸ਼ਾਂ ਵਿੱਚ ਆਯੋਜਿਤ ਕੀਤਾ ਜਾਵੇਗਾ।

ਮੰਤਰੀ ਅਨਿਲ ਵਿਜ ਅੰਬਾਲਾ ਕੈਂਟ ਵਿੱਚ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਆਯੋਜਿਤ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋ ਮੌਜੂਦ ਹੋਏ

ਚੰਡੀਗੜ੍ਹ  ( ਜਸਟਿਸ ਨਿਊਜ਼ )

ਹਰਿਆਣਾ ਦੇ ਟ੍ਰਾਂਸਪੋਰਅ, ਊਰਜਾ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਕਿਹਾ ਕਿ ਖੂਨਦਾਨ ਸੱਭ ਤੋਂ ਵੱਡਾ ਦਾਨ ਹੇ ਅਤੇ ਖੂਨਦਾਨ ਨਾਲ ਹੀ ਖੂਨ ਦੀ ਪੂਰਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਧਰਮ ਦੇ ਨਾਲ-ਨਾਲ ਸਮਾਜਿਕ ਕੰਮ ਵਿੱਚ ਅੱਗੇ ਆ ਕੇ ਆਪਣੀ ਮਹਤੱਵਪੂਰਣ ਭੁਮਿਕਾ ਨਿਭਾ ਰਿਹਾ ਹੈ। ਕੇਬੀਨੇਅ ਮੰਤਰੀ ਨੇ ਇਹ ਵਿਚਾਰ ਐਤਵਾਰ ਨੂੰ ਅੰਬਾਲਾ ਕੈਂਟ ਵਿੱਚ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਸਰਪ੍ਰਸਤੀ ਹੇਠ ਸੰਤ ਨਿਰੰਕਾਰੀ ਭਵਨ ਵਿੱਚ ਆਯੋਜਿਤ ਖੂਨਦਾਨ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਆਪਣੇ ਸੰਬੋਧਨ ਵਿੱਚ ਰੱਖੇ।

ਕੈਬੀਨੇਟ ਮੰਤਰੀ ਸ੍ਰੀ ਅਨਿਲ ਵਿਜ ਨੇ ਇਸ ਮੌਕੇ ‘ਤੇ ਸਵੇਛਾ ਨਾਲ ਖੂਨਦਾਨ ਕਰਨ ਵਾਲੇ ਬਲੱਡ ਡੋਨਰਸ ਨਾਲ ਗਲਬਾਤ ਕਰਦੇ ਹੋਏ ਪ੍ਰੋਤਸਾਹਿਤ ਕੀਤਾ ਅਤੇ ਕਿਹਾ ਕਿ ਖੂਨਦਾਨ ਕਰ ਕੇ ਤੁਸੀਂ ਹੋਰਾ ਨੂੰ ਵੀ ਪੇ੍ਰਰਿਤ ਕਰ ਰਹੇ ਹਨ, ਇਹ ਇੱਕ ਬਹੁਤ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਵਿੱਚ ਮੈਂ ਅਕਸਰ ਆਉਂਦਾ ਰਹਿੰਦਾ ਹਾਂ ਅਤੇ ਦੇਖਦਾ ਹਾਂ ਕਿ ਇੱਥੇ ਧਰਮ ਦੇ ਨਾਲ-ਨਾਲ ਸਮਾਜਿਕ ਕੰਮਾਂ ਵਿੱਚ ਦਿਲਚਸਪੀ ਰੱਖਦੇ ਹੋਏ ਸਮਾਜ ਖੇਤਰ ਵਿੱਚ ਜੋ ਕੰਮ ਕਰ ਰਹੇ ਹਨ ਉਹ ਕਾਬਿਲੇ ਤਾਰੀਫ ਹੈ। ਹਰ ਸਾਲ ਇੱਥੇ ਖੂਨਦਾਨ ਕੈਂਪ ਲਗਦਾ ਹੈ।

ਸ੍ਰੀ ਵਿਜ ਨੇ ਕਿਹਾ ਕਿ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਖੂਨ ਦੀ ਪੂਰਤੀ ਸਿਰਫ ਮਨੁੱਖ ਸ਼ਰੀਰ ਤੋਂ ਹੀ ਸੰਭਵ ਹੈ, ਇਸ ਲਈ ਇੱਕ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ। ਖੂਨਦਾਨ ਕਰ ਕੇ ਅਸੀਂ ਬੀਮਾਰ ਵਿਅਕਤੀ ਜਾਂ ਦੁਰਘਟਨਾ ਵਿੱਚ ਜਖਮੀ ਵਿਅਕਤੀ ਦੀ ਅਮੁੱਲ ਜਿੰਦਗੀਆਂ ਨੂੰ ਬਚਾ ਸਕਦੇ ਹਨ। ਉਨ੍ਹਾਂ ਨੇ ਇਸ ਮੌਕੇ ‘ਤੇਤ ਸੰਤ ਨਿਰੰਕਾਰੀ ਮਿਸ਼ਨ ਦੀ ਗਤੀਵਿਧੀਆਂ ਅਤੇ ਵਿਸਤਾਰ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਸੈਣੀ ਵਿਦਿਅਕ ਅਦਾਰੇ ਵਿੱਚ ਮਹਾਤਮਾ ਜਯੋਤਿਬਾ ਫੂਲੇ ਸਿਖਿਆ ਸਦਨ ਦਾ ਉਦਘਾਟਨ ਅਤੇ ਸੈਣੀ ਪਬਲਿਕ ਸਕੂਲ ਦੇ ਨਵੇਂ ਭਵਨ ਦਾ ਰੱਖਿਆ ਨੀਂਹ ਪੱਥਰ

ਚੰਡੀਗੜ੍ਹ  (ਜਸਟਿਸ ਨਿਊਜ਼  )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਭਾਰਤ ਨੂੰ ਸਾਲ 2047 ਤੱਕ ਵਿਕਸਿਤ ਰਾਸ਼ਟਰ ਬਨਾਉਣ ਦੇ ਸਪਨੇ ਨੂੰ ਸਾਕਾਰ ਕਰਨ ਲਈ ਸੂਬੇ ਵਿੱਚ ਸਿਖਿਆ ਵਿਵਸਥਾ ਨੂੰ ਮਜਬੂਤ ਕੀਤਾ ਗਿਆ ਹੈ। ਸੂਬਾ ਸਰਕਾਰ ਹਰਿਆਣਾ ਨੂੰ ਸਿਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਨਾਉਣ ਲਈ ਪ੍ਰਤੀਬੱਧ ਹੈ। ਨਵੀਂ ਰਾਸ਼ਟਰੀ ਸਿਖਿਆ ਨੀਤੀ ਨੂੰ ਸੂਬੇ ਵਿੱਚ ਸਾਲ 2025 ਤੱਕ ਪੂਰੀ ਤਰ੍ਹਾ ਲਾਗੂ ਕਰਨ ਦਾ ਟੀਚਾ ਰੱਖਿਆ ਗਿਆ ਹੈ। ਸਰਕਾਰ ਵੱਲੋਂ ਸੂਬੇ ਵਿੱਚ ਨਵੀਂ 10 ਆਈਐਮਟੀ ਸਥਾਪਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਤੋਂ ਸੂਬੇ ਦੇ ਲੱਖਾਂ ਨੌਜੁਆਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਸਰਕਾਰ ਵੱਲੋਂ ਪਿਛਲੇ ਸਾਢੇ ਦੱਸ ਸਾਲ ਦੌਰਾਨ ਬਿਨ੍ਹਾ ਪਰਚੀ-ਬਿਨ੍ਹਾ ਖਰਚੀ ਦੇ ਇੱਕ ਲੱਖ 80 ਹਜਾਰ ਨੌਜੁਆਨਾਂ ਨੂੰ ਮੈਰਿਟ ਆਧਾਰ ‘ਤੇ ਸਰਕਾਰੀ ਰੁਜ਼ਗਾਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਥਾਨਕ ਸੈਣੀ ਵਿਦਿਅਕ ਸੰਸਥਾ ਦੇ 75ਵੇਂ ਸਥਾਪਨਾ ਸਾਲ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਵਿਦਿਅਕ ਸੰਸਥਾ ਦੇ ਸਮਰਪਣ ਭਾਵ ਨਾਲ ਸਿਖਿਆ ਦੇ ਖੇਤਰ ਵਿੱਚ ਦਿੱਤੇ ਜਾ ਰਹੇ ਸ਼ਲਾਘਾਯੋਗ ਯੋਗਦਾਨ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਵਿਦਿਅਕ ਸੰਸਥਾ ਨੇ ਸਮਾਜ ਵਿੱਚ ਸਿਖਿਆ ਦਾ ਚਾਨਣ ਫੈਲਾਉਣ ਦੇ ਗੌਰਵਪੂਰਣ 75 ਸਾਲ ਪੂਰੇ ਕਰ ਲਏ ਹਨ। ਪਿਛਲੀ 10 ਮਈ 1941 ਨੂੰ ਇਸੀ ਸ਼ਹਿਰੀ ਦੀ ਇੱਕ ਚੌਪਾਲ ਵਿੱਚ ਸੈਣੀ ਪ੍ਰਾਈਮਰੀ ਸਕੂਲ ਤੋਂ ਸ਼ੁਰੂ ਹੋਈ ਸੰਸਥਾ ਮਹਾਤਮਾ ਜਯੋਤਿਬਾ ਫੂਲੇ ਦੇ ਕਰਮ ਹੀ ਪੂਜਾ ਹੈ ਦੇ ਸੰਦੇਸ਼ ‘ਤੇ ਚਲਦੇ ਹੋਏ 75 ਸਾਲਾਂ ਬਾਅਦ, ਅੱਜ ਇਹ ਸੋਸਾਇਟੀ ਇੱਕ ਬੋਹੜ ਦਾ ਦਰਖਤ ਬਣ ਚੁੱਕੀ ਹੈ। ਉਨ੍ਹਾਂ ਨੇ ਆਪਣੇ ਸਵੈਛਿੱਕ ਫੰਡ ਤੋਂ ਸੰਸਥਾ ਲਈ 51 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਅਤੇ ਸੈਣੀ ਵਿਦਿਅਕ ਸੰਸਥਾ ਵੱਲੋਂ ਰੱਖੀ ਗਈ ਸਾਰੀ ਚਾਰ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ। ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ ਨੇ ਵਿਦਿਅਕ ਸੰਸਥਾ ਨੂੰ 21 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਸ ਮੌਕੇ ‘ਤੇ ਮਹਾਤਮਾ ਜਯੋਤਿਬਾ ਫੂਲੇ ਸਿਖਿਆ ਸਦਨ ਦਾ ਉਦਘਾਟਨ ਅਤੇ ਸੈਣੀ ਪਬਲਿਕ ਸਕੂਲ ਦੇ ਨਵੇਂ ਭਵਨ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਕਿਹਾ ਕਿ ਸਮਾਜਿਕ ਕ੍ਰਾਂਤੀ ਦੇ ਮੋਢੀ ਮਹਾਤਮਾ ਜਯੋਤਿਬਾ ਫੂਲੇ ਤੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਾਵਿਤਰੀ ਬਾਈ ਫੂਲੇ ਸੈਣੀ ਸਮਾਜ ਦੇ ਰਤਨ ਹਨ। ਉਨ੍ਹਾਂ ਨੇ ਮਹਿਲਾ ਸਿਖਿਆ ਦੇ ਖੇਤਰ ਵਿੱਚ ਕੰਮ ਕੀਤਾ ਅਤੇ ਕਮਜ਼ੋਰ ਵਰਗਾਂ ਦੇ ਉਥਾਨ ਲਈ ਜੀਵਨ ਲੜਾਈ ਲੜੀ। ਉਨ੍ਹਾਂ ਨੇ ਕੁੜੀਆਂ ਦੀ ਸਿਖਿਆ, ਵਿਧਵਾ ਵਿਆਹ, ਵਾਂਝੇ ਵਰਗਾਂ ਦੇ ਉਥਾਨ ਲਈ ਲਗਾਤਾਰ ਆਵਾਜ਼ ਬੁਲੰਦ ਕੀਤੀ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਤਮਾ ਜਯੋਤਿਬਾ ਫੂਲੇ ਵਰਗੇ ਮਹਾਪੁਰਸ਼ਾਂ ਵੱਲੋਂ ਦਿਖਾਏ ਗਏ ਮਾਰਗ ‘ਤੇ ਚਲਦੇ ਹੋਏ ਸਰਕਾਰ ਹਰਿਆਣਾ ਇੱਕ-ਹਰਿਆਣਗੀ ਇੱਕ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਮਹਾਤਮਾ ਜਯੋਤਿਬਾ ਫੂਲੇ ਨੇ ਕਿਹਾ ਸੀ ਕਿ ਸਿਖਿਆ ਹੀ ਵਿਅਕਤੀ ਅਤੇ ਸਮਾਜ ਦਾ ਉਥਾਨ ਕਰ ਸਕਦੀ ਹੈ। ਉਨ੍ਹਾਂ ਨੇ ਆਪਣੀ ਪਤਨੀ ਸਾਵਿਤਰੀ ਬਾਈ ਫੂਲੇ ਦੇ ਨਾਲ ਮਿਲ ਕੇ ਪੁਣੇ ਵਿੱਚ ਭਾਰਤ ਦਾ ਪਹਿਲਾ ਕੁੜੀਆਂ ਦਾ ਸਕੂਲ ਖੋਲਿਆ। ਸਿਖਿਆ ਦੇ ਦੀਵੇ ਨੇ ਹੀ ਨਾਰੀ, ਪਿਛੜੇ ਤੇ ਵਾਂਝੇ ਵਰਗਾਂ ਵਿੱਚ ਆਤਮ ਵਿਸ਼ਵਾਸ ਜਗਾਇਆ। ਮਹਾਰਾਜ ਸੂਰਸੈਨ ਦੇ ਸਮਾਜ ਸੈਣੀ ਸਮਾਜ ਦਾ ਇਤਿਹਾਸ ਪ੍ਰਾਚੀਣ ਅਤੇ ਗੌਰਵਸ਼ਾਲੀ ਰਿਹਾ ਹੈ। ਇਸ ਸਮਾਜ ਨੇ ਹਮੇਸ਼ਾ ਕਿਰਤ, ਤਿਆਗ ਅਤੇ ਸੇਵਾ ਨੂੰ ਆਪਣਾ ਧਰਮ ਮੰਨਿਆ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸੀ ਤਰ੍ਹਾ, ਸੰਤ ਸ੍ਰੀ ਲਿਖਮੀਦਾਸ ਜੀ, ਵਲੱਭਗੜ੍ਹ ਰਿਆਸਤ ਦੇ ਸੇਨਾਪਤੀ ਗੁਲਾਬ ਚੰਦ ਸੈਣੀ, ਬਿਹਾਰ ਵਿੱਚ ਸਮਾਜਿਕ ਕ੍ਰਾਂਤੀ ਦੇ ਸੂਤਰਧਾਰ ਬਾਬੂ ਜਗਦੇਵ ਪ੍ਰਸਾਦ ਕੁਸ਼ਵਾਹਾ ਵਰਗੇ ਸਮਾਜ ਸੇਵਕ, ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਕੁਸ਼ਵਾਹਾ ਵਰਗੇ ਖਿਡਾਰੀ ਅਤੇ ਚੰਡੀਗੜ੍ਹ ਸਥਿਤ ਰਾਕ ਗਾਰਡਨ ਦੇ ਨਿਰਮਾਤਾ ਪਦਮਸ਼੍ਰੀ ਨੇਕ ਚੰਦ ਸੈਣੀ ਜੀ ਵਰਗੇ ਕਲਾਕਾਰ ਵੀ ਇਸੀ ਸਮਾਜ ਦੀ ਦੇਣ ਹਨ। ਸੁਤੰਤਰਤਾ ਅੰਦੋਲਨ ਵਿੱਚ ਵੀ ਸੈਣੀ ਸਮਾਜ ਦਾ ਵੱਡਾ ਯੋਗਦਾਨ ਰਿਹਾ ਹੈ। ਆਜਾਦ ਹਿੰਦ ਫੌਜ ਦੇ ਸੈਨਾਨੀ ਸਰਦਾਰ ਮਹਿੰਗਾ ਸਿੰਘ ਸੇਣੀ ਤੇ ਅਜੀਤ ਸਿੰਘ ਸੈਣੀ ਅਤੇ ਹਰੀ ਸਿੰਘ ਸੈਣੀ ਵਰਗੇ ਸੁਤੰਤਰਤਾ ਸੈਨਾਨੀ ਵੀ ਇਸੀ ਸਮਾਜ ਨੇ ਦਿੱਤੇ ਹਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਸਰਵ ਸਿਖਿਆ ਮੁਹਿੰਮ ਦੇ ਤਹਿਤ ਸਾਰੇ ਬੱਚਿਆਂ ਦਾ ਸਕੂਲਾਂ ਵਿੱਚ ਨਾਮਾਂਕਨ ਯਕੀਨੀ ਕੀਤਾ ਗਿਆ ਹੈ। ਸਕੂਲਾਂ ਵਿੱਚ ਡਿਜੀਟਲ ਸਿਖਿਆ, ਸਮਾਰਟ ਕਲਾਸਰੂਮ, ਟੇਬਲੈਟ ਵੰਡ ਅਤੇ ਈ-ਲਰਨਿੰਗ ਨੂੰ ਪ੍ਰੋਤਸਾਹਨ ਦਿੱਤਾ ਗਿਆ ਹੈ। ਬੇਟੀ ਪੜਾਓ-ਬੇਟੀ ਬਚਾਓ ਮੁਹਿੰਮ ਨੂੰ ਲਾਗੂ ਕਰਦੇ ਹੋਏ ਵਿਦਿਆਰਥਣਾਂ ਲਈ ਸੁਰੱਖਿਅਤ ਟ੍ਰਾਂਸਪੋਰਟ, ਸਕਾਲਰਸ਼ਿਪ ਅਤੇ ਸੈਨੀਟੇਸ਼ਨ ਸਹੂਲਤਾਂ ਵਧਾਈ ਗਈਆਂ ਹਨ। ਹਰ ਬਲਾਕ ਵਿੱਚ ਵਧੀਆ ਮਾਡਲ ਸਕੂਲਾਂ ਦੀ ਸਥਾਪਨਾ, ਬੱਚਿਆਂ ਵਿੱਚ ਆਰਟੀਫੀਸ਼ਿਅਲ ਇੰਟੈਲੀਜੈਂਸ, ਕੋਡਿੰਗ ਅਤੇ ਡਿਜੀਟਲ ਸਕਿਲ ਦੀ ਸਿਖਿਆ, ਸਕਿਲ ਵਿਕਾਸ ਪ੍ਰੋਗਰਾਮਾਂ ਨੂੰ ਸਕੂਲ ਪੱਧਰ ਨਾਲ ਜੋੜਨਾ ਅਤੇ ਉੱਚ ਸਿਖਿਆ ਵਿੱਚ ਚੋਜ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਨ ਦੇ ਰਹੇ ਹਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਸਾਰੇ 22 ਜਿਲ੍ਹਿਆਂ ਵਿੱਚ ਅਟੱਲ ਟਿਕਰਿੰਗ ਲੈਬਸ ਸਥਾਪਿਤ ਕੀਤੀਆਂ ਹਨ ਅਤੇ 5 ਹਜਾਰ ਤੋਂ ਵੱਧ ਸਕੂਲਾਂ ਨੁੰ ਵਾਈ-ਫਾਈ ਕਨੈਕਟੀਵਿਟੀ ਦਿੱਤੀ ਗਈ ਹੈ। ਡਿਜੀਟਲ ਸਿਖਿਆ ਨੂੰ ਪ੍ਰੋਤਸਾਹਨ ਦੇਣ ਲਈ 10ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ 5 ਲੱਖ ਟੇਬਲੈਟ, ਲਗਭਗ 40 ਹਜਾਰ ਕਲਾਸਾਂ ਵਿੱਚ ਡਿਜੀਟਲ ਬੋਰਡ ਅਤੇ 1,201 ਆਈਸੀਟੀ ਲੈਬ ਸਥਾਪਿਤ ਕੀਤੀਆ ਹਨ। ਸੂਬੇ ਵਿੱਚ ਬੱਚਿਆਂ ਦੀ ਨੀਂਹ ਮਜਬੂਤ ਕਰਨ ਲਈ ਪਹਿਲੀ ਤੋਂ ਕਲਾਸ ਤਿੰਨ ਤੱਕ ਫੰਕਸ਼ਨਲ ਲਿਟਰੇਸੀ ਅਤੇ ਨਿਯੂਮਰੇਸੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਹਰਿਆਣਾ ਵਿੱਚ ਸਕੂਲਾਂ ਵਿੱਚ ਹੀ ਨੈਸ਼ਨਲ ਸਕਿਲਸ ਕੁਆਲੀਫਿਕੇਸ਼ਨ ਫ੍ਰੇਮਵਰਕ ਰਾਹੀਂ ਬੱਚਿਆਂ ਨੂੰ ਵੱਖ-ਵੱਖ ਸਕਿਲਜ਼ ਵਿੱਚ ਨਿਪੁੰਣ ਬਨਾਉਣ ਦੀ ਵਿਵਸਥਾ ਕੀਤੀ ਹੈ। ਹੁਣ ਤੱਕ 1,001 ਸਕੂਲਾਂ ਵਿੱਚ ਇਹ ਵਿਵਸਥਾ ਕੀਤੀ ਜਾ ਚੁੱਕੀ ਹੈ। ਰਾਜ ਵਿੱਚ 1,420 ਸਰਕਾਰੀ ਮਾਡਲ ਸੰਸਕ੍ਰਿਤ ਪ੍ਰਾਥਮਿਕ ਸਕੂਲ ਬਣਾਏ ਗਏ ਹਨ। ਸੂਬੇ ਵਿੱਚ 218 ਸਰਕਾਰੀ ਮਾਡਲ ਸੰਸਕ੍ਰਿਤ ਸੀਨੀਅਰ ਸੈਕੇਂਡਰੀ ਸਕੂਲ ਸਥਾਪਿਤ ਕੀਤੇ ਹਨ। ਪੀਐਮ. ਸ਼੍ਰੀ ਸਕੂਲ ਯੋਜਨਾ ਤਹਿਤ ਸੂਬੇ ਵਿੱਚ 250 ਪੀਐਮ ਸ਼੍ਰੀ ਸਕੂਲ ਖੋਲੇ ਗਏ ਹਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਮੇਧਾਵੀ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਤੋਂ ਇਲਾਵਾ ਅਨੇਕ ਸਕਾਲਰਸ਼ਿਪ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਸੁਪਰ-100 ਪ੍ਰੋਗਰਾਮ ਤਹਿਤ 534 ਬੱਚਿਆਂ ਨੇ ਆਈਆਈਟੀ ਤੇ ਐਨਈਈਟੀ ਵਰਗੀ ਮੁਕਾਬਲੇ ਪ੍ਰੀਖਿਆਵਾਂ ਵਿੱਚ ਸਫਲਤਾ ਹਾਸਲ ਕੀਤੀ ਹੈ। ਸਿਖਿਆ ਰਾਹੀਂ ਸਮਾਜ ਦੇ ਪਿਛੜੇ ਵਰਗ ਦੇ ਲੋਕਾਂ ਨੂੰ ਮਜਬੂਤ ਬਣਾਇਆ ਜਾ ਸਕਦਾ ਹੈ। ਇਸ ਲਈ ਸਰਕਾਰ ਨੇ ਵਿਦਿਅਕ ਸੰਸਥਾਨਾਂ ਅਤੇ ਨੌਕਰੀਆਂ ਵਿੱਚ 27 ਸਿਖਲਾਈ ਰਾਖਵਾਂ ਲਾਗੂ ਕੀਤਾ ਹੈ। ਸਰਕਾਰ ਨੇ ਪਿਛੜੇ ਵਰਗਾਂ ਦੇ 3 ਲੱਖ ਰੁਪਏ ਤੱਕ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਦੇਸ਼ ਵਿੱਚ ਪੜਾਈ ਲਈ 15 ਲੱਖ ਰੁਪਏ ਅਤੇ ਵਿਦੇਸ਼ ਵਿੱਚ ਪੜਾਈ ਲਈ 20 ਲੱਖ ਰੁਪਏ ਤੱਕ ਸਿਖਿਆ ਕਰਜਾ ਸਹੂਲਤ 4 ਫੀਸਦੀ ਸਾਲਾਨਾ ਵਿਆਜ ‘ਤੇ ਦਿੱਤੀ ਜਾਂਦੀ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਇੱਕ ਲੱਖ 80 ਹਜਾਰ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਵਿਦਿਆਰਥੀਆਂ ਦੀ 12ਵੀਂ ਕਲਾਸ ਤੱਕ ਫੀਸ ਮਾਫ ਕੀਤੀ ਗਈ ਹੈ ਅਤੇ ਅਜਿਹੇ ਪਰਿਵਾਰਾਂ ਦੀ ਕੁੜੀਆਂ ਦੀ ਕਾਲਜ ਤੇ ਯੂਨੀਵਰਸਿਟੀ ਦੀ ਫੀਸ ਵੀ ਮਾਫ ਕੀਤੀ ਗਈ ਹੈ। ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੇ 2650 ਬੱਚਿਆਂ ਦਾ ਮਾਨਤਾ ਪ੍ਰਾਪਤ ਨਿਜੀ ਸਕੂਲਾਂ ਵਿੱਚ ਦਾਖਲਾ ਕਰਵਾਇਆ ਗਿਆ ਹੈ। ਫਰੀ ਵਿਦਿਆਰਥੀ ਟ੍ਰਾਂਸਪੋਰਟ ਸੁਰੱਖਿਆ ਯੋਜਨਾ ਤਹਿਤ ਪਹਿਲੀ ਤੋਂ 12ਵੀਂ ਕਾਲਸ ਤੱਕ ਸੂਬੇ ਵਿੱਚ 35 ਹਜਾਰ ਵਿਦਿਆਰਥੀਆਂ ਨੂੰ ਮੁਫਤ ਟ੍ਰਾਂਸਪੋਰਟ ਸਹੂਲਤ ਅਤੇ ਵਿਦਿਆਰਥਣ ਟ੍ਰਾਂਸਪੋਰਟ ਸੁਰੱਖਿਆ ਯੋਜਨਾ ਤਹਿਤ 9ਵੀਂ ਤੋਂ 12ਵੀਂ ਕਲਾਸ ਦੀ 6506 ਵਿਦਿਆਰਥਣਾਂ ਨੂੰ ਫਰੀ ਆਵਾਜਾਈ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸੰਸਥਾ ਦੇ ਮੇਧਾਵੀ ਵਿਦਿਆਰਥੀਆਂ ਅਤੇ ਦਾਨਵੀਰ ਵਿਅਕਤੀ ਨੂੰ ਸਨਮਾਨਿਤ ਕੀਤਾ।

ਇਸ ਮੌਕੇ ‘ਤੇ ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ, ਸਾਬਕਾ ਮੰਤਰੀ ਮਨੀਸ਼ ਕੁਮਾਰ ਗਰੋਵਰ, ਮੇਅਰ ਰਾਮਅਵਤਾਰ ਵਾਲਮਿਕੀ, ਰਾਜ ਸੂਚਨਾ ਕਮਿਸ਼ਨਰ ਕਰਮਵੀਰ ਸੈਣੀ, ਸੈਣੀ ਵਿਦਿਅਕ ਸੰਸਥਾ ਦੇ ਪ੍ਰਧਾਨ ਅਵਨੀਸ਼ ਕੁਮਾਰ ਸੈਣੀ, ਆਲ ਇੰਡੀਆ ਸੈਣੀ ਸਮਾਜ ਦੇ ਚੇਅਰਮੈਨ ਦਿਲਬਾਗ ਸਿੰਘ ਸੇਣੀ, ਏਸ਼ਿਆ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਗੁਲਾਬ ਸਿੰਘ ਸੈਣੀ, ਭਾਜਪਾ ਦੇ ਸੂਬਾ ਪ੍ਰਵਕਤਾ ਜਵਾਹਰ ਸੈਣੀ ਆਦਿ ਮੌਜੂਦ ਰਹੇ।

17 ਸਤੰਬਰ ਤੋਂ 2 ਅਕਤੂਬਰ ਤੱਕ ਪੂਰੇ ਦੇਸ਼ ਵਿੱਚ ਚੱਲੇਗੀ ਸਵੱਛਤਾ ਹੀ ਸੇਵਾ ਮੁਹਿੰਮ  ਕੇਂਦਰੀ ਮੰਰਰੀ ਮਨੋਹਰ ਲਾ

ਚੰਡੀਗੜ੍ਹ  ( ਜਸਟਿਸ ਨਿਊਜ਼ )

ਕੇਂਦਰੀ ਊਰਜਾ, ਅਵਾਸਨ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਨੇ ਐਤਵਾਰ ਨੂੰ ਕਰਨਾਲ ਵਿੱਚ ਸਥਿਤ ਭਾਰਤੀ ਜਨਤਾ ਪਾਰਟੀ ਦੇ ਦਫਤਰ ਕਰਣ ਕਮਲ ਵਿੱਚ ਸੇਵਾ ਪਖਵਾੜੇ ਨੂੰ ਲੈ ਕੇ ਮੀਟਿੰਗ ਲਈ। ਇਸ ਦੇ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਅਗਾਮੀ 17 ਸਤੰਬਰ ਤੋਂ 2 ਅਕਤੂਬਰ ਤੱਕ ਪੂਰੇ ਦੇਸ਼ ਵਿੱਚ ਸੇਵਾ ਪਖਵਾੜਾ ਮਨਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਦੇ ਵਿਭਾਗ ਸ਼ਹਿਰੀ ਵਿਕਾਸ ਵੱਲੋਂ ਸਵੱਛਤਾ ਹੀ ਸੇਵਾ ਮੁਹਿੰਮ ਚਲਾਈ ਜਾਵੇਗੀ। ਇਸ ਦੇ ਤਹਿਤ ਸ਼ਹਿਰਾਂ ਦੀ ਸਾਫ ਸਫਾਈ ਕਰਵਾਈ ਜਾਵੇਗੀ ਤੇ ਕੁੱਠ ਥਾਂਵਾਂ ਦਾ ਜਿਮਾ ਖੁਦ ਵਿਧਾਇਕ ਤੇ ਜਨਪ੍ਰਤੀਨਿਧੀ ਵੀ ਲੈਣਗੇ।

ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ 17 ਸਤੰਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਜਨਮਦਿਨ ਹੈ ਅਤੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਵੀ ਜਨਮਦਿਨ ਹੈ। ਇਸ ਦੇ ਨਾਲ-ਨਾਲ 25 ਸਤੰਬਰ ਨੁੰ ਪੰਡਿਤ ਦੀਨਦਿਆਲ ਉਪਾਧਿਆਏ ਜੀ ਦਾ ਵੀ ਜਨਮਦਿਨ ਆਉਂਦਾ ਹੈ। ਇਸ ਦੌਰਾਨ 17 ਸਤੰਬਰ ਤੋਂ 2 ਅਕਤੂਬਰ, 2025 ਤੱਕ ਸੇਵਾ ਪਖਵਾੜਾ ਮਨਾਇਆ ਜਾਵੇਗਾ। ਇਸ ਪਖਵਾੜੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਹ ਪ੍ਰੋਗਰਾਮ ਜਿਲ੍ਹਾ ਪੱਧਰ ‘ਤੇ, ਵਿਧਾਨਸਭਾ ਪੱਧਰ ‘ਤੇ ਅਤੇ ਪਿੰਡ ਪੱਧਰ ‘ਤੇ ਆਯੋਜਿਤ ਹੋਣਗੇ।

ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੇਵਾ ਪਖਵਾੜੇ ਦੀ ਪੂਰੀ ਰੂਪਰੇਖਾ ਤਿਆਰ ਕਰ ਲਈ ਗਈ ਹੈ। 15 ਦਿਨ ਵਿੱਚ 17 ਵੱਖ-ਵੱਖ ਤਰ੍ਹਾ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਵਿੱਚ ਖੂਨਦਾਨ ਕੈਂਪ, ਇੱਕ ਪੇੜ ਮਾਂ ਦੇ ਨਾਮ, ਪ੍ਰਬੁੱਧਜਨਾਂ ਦੀ ਮੀਟਿੰਗ, ਜੀਐਸਟੀ ‘ਤੇ ਕਾਰੋਬਾਰੀਆਂ ਦਾ ਸਮੇਲਨ, ਸਾਹਿਤ ਵੰਡ ਵਰਗੇ ਪ੍ਰੋਗਰਾਮ ਆਯੋਜਿਤ ਹੋਣਗੇ। ਇਸ ਵਿੱਚ ਕਈ ਵੱਡੇ ਤਿਉਹਾਰ ਵੀ ਆ ਰਹੇ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰਿਆਂ ਨੂੰ ਤਿਊਹਾਰਾਂ ਦੇ ਨਾਲ-ਨਾਲ ਇਸ ਸੇਵਾ ਪਖਵਾੜੇ ਵਿੱਚ ਵੀ ਹਿੱਸਾ ਲੈਣ।

ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਇੱਕ ਸੁਆਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਪਹਿਲਾ ਪੜਾਅ 94 ਫੀਸਦੀ ਪੂਰਾ ਹੋ ਚੁੱਕਾ ਹੈ। ਸਿਰਫ 6 ਫੀਸਦੀ ਕੰਮ ਹੀ ਬਚਿਆ ਹੈ। ਪਿਛਲੇ ਸਾਲ ਇਸ ਯੋਜਨਾ ਦਾ ਦੂਜਾ ਪੜਾਅ ਵੀ ਸ਼ੁਰੂ ਹੋਇਆ ਹੈ। ਇਸ ਦੇ ਤਹਿਤ ਪੂਰੇ ਦੇਸ਼ ਵਿੱਚ 3 ਕਰੋੜ ਮਕਾਨ ਬਣਾਏ ਜਾਣੇ ਹਨ। ਇਸ ਵਿੱਚ 1 ਕਰੋੜ ਮਕਾਨ ਸ਼ਹਿਰੀ ਖੇਤਰ ਵਿੱਚ ਜਦੋਂ ਕਿ 2 ਕਰੋੜ ਮਕਾਨ ਗ੍ਰਾਮੀਣ ਖੇਤਰ ਵਿੱਚ ਬਣਾਏ ਜਾਣੇ ਹਨ। ਇਸ ਮੌਕੇ ‘ਤੇ ਹਰਿਆਣਾਂ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਸੇਵਾ ਪਖਵਾੜਾ ਨੂੰ ਸਫਲ ਬਨਾਉਣ ਲਈ ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼

ਚੰਡੀਗੜ੍ਹ (ਜਸਟਿਸ ਨਿਊਜ਼  )

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸੂਬੇ ਵਿੱਚ ਸੇਵਾ ਪਖਵਾੜਾ 17 ਦਸੰਬ ਤੋਂ ਸ਼ੁਰੂ ਹੋ ਕੇ 2 ਅਕਤੂਬਰ ਤੱਕ ਚੱਲੇਗਾ। ਇਸ ਦੌਰਾਨ ਪੂਰੇ ਸੂਬੇ ਵਿੱਚ ਖੇਤੀਬਾੜੀ ਵਿਭਾਗ, ਬਾਗਬਾਨੀ ਵਿਭਾਗ ਅਤੇ ਮੱਛੀ ਪਾਲਣ ਵਿਭਾਗ ਮਿਲ ਕੇ ਕਿਸਾਨਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਦੀ ਜਨ ਭਲਾਈਕਾਰੀ ਯੋਜਨਾਵਾਂ ਦੀ ਜਾਣਕਾਰੀ ਦੇਣਗੇ ਅਤੇ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਹੀ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕਰਣਗੇ।

ਮੰਤਰੀ ਅੱਜ ਚੰਡੀਗੜ੍ਹ ਵਿੱਚ ਅਗਾਮੀ ਸੇਵਾ ਪੱਖਵਾੜਾ ਦੀ ਤਿਆਰੀਆਂ ਨੁੰ ਲੈ ਕੇ ਆਯੋਜਿਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮ ਦਿਨ (17 ਸਤੰਬਰ) ਤੋਂ ਲੈ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜੈਯੰਤੀ (2 ਅਕਤੂਬਰ) ਤੱਕ ਚੱਲਣ ਵਾਲਾ ਇਹ ਸੇਵਾ ਪੱਖਵਾੜਾ ਕਿਸਾਨਾਂ ਤੱਕ ਯੋਜਨਾਵਾਂ ਦੀ ਪਹੁੰਚ ਬਨਾਉਣ ਦਾ ਅਹਿਮ ਸਰੋਤ ਹੋਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਸੇਵਾ ਪਖਵਾੜਾ ਨੂੰ ਇੱਕ ਜਨਅੰਦੋਲਨ ਦਾ ਰੂਪ ਦੇਣ ਅਤੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨਾਲ ਸਿੱਧਾ ਸੰਵਾਦ ਕਰਨ।

ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਇਸ ਪੱਖਵਾੜਾ ਦੌਰਾਨ ਵਿਸ਼ੇਸ਼ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਫਸਲ ਵਿਵਿਧੀਕਰਣ, ਆਧੁਨਿਕ ਖੇਤਰ, ਨਵੀਂ ਫਸਲ ਕਿਸਮਾਂ, ਅਨੰਤ ਬੀਜਾਂ ਤੇ ਨਵੀਨ ਰੋਪਣ ਤਕਨੀਕਾਂ ਦੀ ਪ੍ਰਦਰਸ਼ਨੀ ਲਗਾ ਕੇ ਜਾਗਰੁਕ ਕਰਨ। ਇਸੀ ਤਰ੍ਹਾ ਨਾਲ ਮੱਛੀ ਪਾਲਣ ਅਤੇ ਬਾਗਬਾਨੀ ਉਨੱਤ ਵਿਧੀਆਂ ਦੇ ਬਾਰੇ ਵਿੱਚ ਕਿਸਾਨਾਂ ਨੂੰ ਜਾਗਰੁਕ ਕੀਤਾ ਜਾਵੇ। ਇਸ ਦੇ ਨਾਲ-ਨਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਹਰਿਆਣਾ ਸਰਕਾਰ ਦੀ ਮਿੱਟੀ ਸਿਹਤ ਕਾਰਡ ਯੋਜਨਾ, ਡ੍ਰਿਪ ਇਰੀਗੇਸ਼ਨ, ਮਾਈਕਰੋ ਇਰੀਗੇਸ਼ਨ ਵਰਗੀ ਯੋਜਨਾਵਾਂ ਦੀ ਜਾਣਕਾਰੀ ਵੀ ਕਿਸਾਨਾਂ ਤੱਕ ਪਹੁੰਚਾਈ ਜਾਵੇ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨ ਸਾਡੇ ਅੰਨਦਾਤਾ ਹਨ ਅਤੇ ਉਨ੍ਹਾਂ ਨੂੰ ਸਮੇਂ ‘ਤੇ ਜਾਣਕਾਰੀ ਅਤੇ ਤਕਨੀਕੀ ਸਹਾਇਤਾ ਦੇਣਾ ਸਾਡੀ ਪ੍ਰਾਥਮਿਕ ਜਿਮੇਵਾਰੀ ਹੈ। ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਿਭਾਗ ਯਤਨ ਕਰੇ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਸੇਵਾ ਪਖਵਾੜਾ ਦੌਰਾਨ ਹੋਣ ਵਾਲੇ ਹਰੇਕ ਪ੍ਰੋਗਰਾਮ ਦੀ ਵਿਸਤਾਰ ਕੈਲੇਂਡਰ ਤਿਆਰ ਕਰਨ ਅਤੇ ਇਸ ਦੀ ਰਿਪੋਰਟ ਨਿਯਮਤ ਰੂਪ ਨਾਲ ਵਿਭਾਗ ਨੂੰ ਭੇਜਣ।

ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਲ੍ਹਾ ਅਤੇ ਬਲਾਕ ਪੱਧਰ ‘ਤੇ ਕਿਸਾਨ ਸੈਮੀਨਾਰ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਕਿਸਾਨਾਂ ਨੂੰ ਉਨੱਤ ਬੀਜ, ਜਲ੍ਹ ਸਰੰਖਣ ਤਕਨੀਕਾਂ ਅਤੇ ਖੇਤੀਬਾੜੀ ਯੰਤਰਾਂ ਦੇ ਪ੍ਰਦਰਸ਼ਨ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸੀ ਤਰ੍ਹਾਂ ਮੱਛੀ ਪਾਲਣ ਅਤੇ ਬਾਗਬਾਨੀ ਵਿਭਾਗ ਵੀ ਆਪਣੇ-ਆਪਣੇ ਖੇਤਰ ਨਾਲ ਜੁੜੀ ਯੋਜਨਾਵਾਂ ‘ਤੇ ਕਿਸਾਨਾਂ ਨੂੰ ਪੇ੍ਰਰਿਤ ਕਰਣਗੇ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੇਵਾ ਪਖਵਾੜਾ ਸਿਰਫ ਯੋਜਨਾਵਾਂ ਦੀ ਜਾਣਕਾਰੀ ਤੱਕ ਸੀਮਤ ਨਾ ਰਹੇ, ਸਗੋ ਇਸ ਦਾ ਉਦੇਸ਼ ਕਿਸਾਨਾਂ ਨੂੰ ਆਤਮਨਿਰਭਰ ਬਨਾਉਣਾ ਅਤੇ ਉਨ੍ਹਾਂ ਦੀ ਆਮਦਨ ਵਧਾਉਣਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਸਮਸਿਆਵਾਂ ਨੂੰ ਪ੍ਰਾਥਮਿਕਤਾ ਨਾਲ ਸੁਨਣ ਅਤੇ ਮੌਕੇ ‘ਤੇ ਹੀ ਹੱਲ ਕਰਨ ਦਾ ਯਤਨ ਕਰਨ।

ਉਨ੍ਹਾਂ ਨੇ ਭਰੋਸਾ ਜਤਾਇਆ ਕਿ ਹਰਿਆਣਾ ਵਿੱਚ ਸੇਵਾ ਪਖਵਾੜਾ ਕਿਸਾਨਾਂ ਦੇ ਵਿੱਚ ਇੱਕ ਨਵੀਂ ਊਰਜਾ ਅਤੇ ਭਰੋਸੇ ਦਾ ਸੰਚਾਰ ਕਰੇਗਾ ਅਤੇ ਸੂਬੇ ਦੀ ਖੇਤੀਬਾੜੀ ਵਿਵਸਥਾ ਨੂੰ ਹੋਰ ਵੱਧ ਮਜਬੂਤ ਬਨਾਉਣ ਦੀ ਦਿਸ਼ਾ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਖਵਾੜਾ ਦੌਰਾਨ ਅਨਾਜ ਮੰਡੀਆਂ, ਸਬਜੀ ਮੰਡੀਆਂ ਤੇ ਪਰਚੇਜ਼ ਸੈਂਟਰਾਂ ਦੀ ਨਿਯਮਤ ਰੂਪ ਨਾਲ ਸਫਾਈ ਕਰਵਾਈ ਜਾਵੇ। ਦੁਕਾਨਾਂ ਦੇ ਬਾਹਰ ਡਰੱਮ ਰੱਖੇ ਜਾਣ, ਤਾਂ ਜੋ ਕੂੜਾ ਉਸ ਵਿੱਚ ਪਾਇਆ ਜਾ ਸਕੇ। ਇਹ ਸਫਾਈ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਮੁਸ਼ਕਲ ਨਾ ਹੋਵੇ।

ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਅਤੇ ਬੇਰੁਜਗਾਰ ਨੌਜੁਆਨਾਂ ਨੂੰ ਰਾਜ ਮੱਛੀ ਪਾਲਣ ਵਿਭਾਗ, ਪੀਐਮਐਮਐਸਵਾਈ ਅਤੇ ਪੀਐਮਐਮਕੇਐਸਐਸਵਾਈ ਦੇ ਬਾਰੇ ਵਿੱਚ ਜਾਗਰੁਕ ਕਰਨ। ਪੰਚਾਇਤੀ ਤਾਲਾਬਾਂ ਦੀ ਵਰਤੋ ਮੱਛੀ ਪਾਲਣ ਲਈ ਕਰ ਆਜੀਵਿਕਾ ਵਿੱਚ ਸੁਧਾਰ ਕਰਨਾ ਹੈ।

ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਪੰਕਜ ਅਗਰਵਾਲ, ਬਾਗਬਾਨੀ ਵਿਭਾਗ ਅਤੇ ਮੱਛੀ ਪਾਲਣ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

ਚੰਡੀਗੜ੍ਹ  ( ਜਸਟਿਸ ਨਿਊਜ਼ )

ਹਰਿਆਣਾ ਸਰਕਾਰ ਦੇ ਖੇਡ, ਯੁਵਾ ਅਧਿਕਾਰਤਾ ਅਤੇ ਉਦਮਤਾ ਅਤੇ ਕਾਨੂੰਨ ਅਤੇ ਵਧਾਈ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਐਤਵਾਰ ਨੂੰ ਪਲਵਲ ਦੇ ਸੈਕਟਰ-2 ਵਿੱਚ ਬਨਣ ਵਾਲੇ ਡਾਇਰ ਸਟੇਸ਼ਨ ਦੇ ਲਈ ਭੁਮੀ ਪੂਜਨ ਕਰ ਵਿਧੀਵਤ ਰੂਪ ਨਾਲ ਸ਼ੁਰੂਆਤ ਕੀਤੀ। ਭੂਮੀ ਪੂਜਨ ਸਮਾਰੋਹ ਵਿੱਚ ਪਹੁੰਚਣ ‘ਤੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਦਾ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।

ਖੇਡ ਮੰਤਰੀ ਨੇ ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੈਕਟਰ-2 ਵਿੱਚ ਕਰੀਬ ਡੇਢ ਏਕੜ ਵਿੱਚ ਲਗਭਗ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲਾ ਇਹ ਫਾਇਰ ਸਟੇਸ਼ਨ ਕੇਂਦਰ ਸਵਭਾਵਿਕ ਰੂਪ ਨਾਲ ਅੱਗ ਲੱਗਣ ਨਾਲ ਸਬੰਧਿਤ ਘਟਨਾ ਹੋਣ ‘ਤੇ ਉਸ ਨੁੰ ਤੁਰੰਤ ਪ੍ਰਭਾਵ ਨਾਲ ਕਾਬੂ ਪਾਉਣ ਲਈ ਲਾਭਕਾਰੀ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਲਵਲ ਦੇ ਵਿਕਾਸ ਲਈ ਵਿਕਾਸ ਕੰਮ ਤੇਜੀ ਨਾਲ ਕਰਾਏ ਜਾ ਰਹੇ ਹਨ। ਜੋ ਵਾਅਦੇ ਕੀਤੇ ਸਨ ਊਹ ਲਗਾਤਾਰ ਪੂਰ ਕਰਵਾਏ ਜਾ ਰਹੇ ਹਨ।

ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬੇ ਵਿੱਚ ਬਿਨ੍ਹਾ ਭੇਦਭਾਵ ਦੇ ਸਮਾਨ ਰੂਪ ਨਾਲ ਵਿਕਾਸ ਹੋ ਰਿਹਾ ਹੈ। ਪਲਵਲ ਨੂੰ ਸਿਹਤ,ਸਿਖਿਆ, ਟ੍ਰਾਂਸਪੋਰਅ ਅਤੇ ਹੋਰ ਸਾਰੇ ਜਰੂਰੀ ਸਹੂਲਤਾਂ ਲਈ ਵਿਕਸਿਤ ਕੀਤਾ ਜਾ ਰਿਹਾ ਹੈ। ਜਿਲ੍ਹੇ ਵਿੱਚ ਵਿਕਾਸ ਕੰਮਾਂ ਲਈ ਧਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਆਉਣ ਵਾਲੇ ਸਮੇਂ ਵਿੱਚ ਪਲਵਲ ਦੇਸ਼ ਦੇ ਵਿਕਸਿਤ ਅਤੇ ਸਾਫ ਸ਼ਹਿਰਾਂ ਵਿੱਚ ਸੱਭ ਤੋਂ ਮੋਹਰੀ ਭੁਮਿਕਾ ਵਿੱਚ ਨਜਰ ਆਵੇਗਾ।

ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਪਲਵਲ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛਤਾ ਮੁਹਿੰਮ ਵਿੱਚ ਆਪਣੀ ਵੱਧ ਤੋਂ ਵੱਧ ਗਿਣਤੀ ਵਿੱਚ ਭਾਗੀਦਾਰੀ ਦੇਣਾ ਯਕੀਨੀ ਕਰਨ। ਉਨ੍ਹਾਂ ਨੇ ਆਮਜਨਤਾ ਤੋਂ ਸਵੱਛਤਾ ਮੁਹਿੰਮ ਵਿੱਚ ਜੁੜ ਕੇ ਆਪਣੇ ਘਰ ਦੀ ਤਰ੍ਹਾ ਸ਼ਹਿਰ ਨੂੰ ਵੀ ਸਾਫ ਸੁਥਰਾ ਰੱਖਣ ਦੀ ਅਪੀਲ ਵੀ ਕੀਤੀ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin